Loading...

ਭੂਮਿਕਾ

/ ਭੂਮਿਕਾ

ਭੂਮਿਕਾ

Minutes to read.

ਅਨਾਦਿ ਕਾਲ ਤੋਂ ਹੀ ਮਾਨਵ ਪਰਮ ਸ਼ਾਂਤੀ, ਸੁੱਖ ਤੇ ਅਮਰਤਵ ਦੀ ਖੋਜ ਵਿਚ ਲੱਗਿਆ ਹੋਇਆ ਹੈ। ਉਹ ਆਪਣੀ ਸਮਰੱਥਾ ਦੇ ਅਨੁਸਾਰ ਕੋਸ਼ਿਸ਼ ਕਰਦਾ ਆ ਰਿਹਾ ਹੈ ਲੇਕਿਨ ਉਸਦੀ ਇਹ ਚਾਹਤ ਕਦੇ ਪੂਰੀ ਨਹੀਂ ਹੋ ਪਾ ਰਹੀ। ਅਜਿਹਾ ਇਸ ਲਈ ਹੈ ਕਿ ਉਸਨੂੰ ਇਸ ਚਾਹਤ ਪ੍ਰਾਪਤ ਕਰਨ ਦੇ ਮਾਰਗ ਦਾ ਪੂਰਣ ਗਿਆਨ ਨਹੀਂ ਹੈ। ਸਭ ਪ੍ਰਾਣੀ ਚਾਹੁੰਦੇ ਹਨ ਕਿ ਉਸਨੂੰ ਕੋਈ ਕਾਰਜ ਨਾ ਕਰਨਾ ਪਵੇ, ਖਾਣ ਨੂੰ ਸਵਾਦ ਭੋਜਨ ਮਿਲੇ, ਪਹਿਨਣ ਨੂੰ ਸੁੰਦਰ ਵਸਤਰ ਮਿਲਣ, ਰਹਿਣ ਨੂੰ ਆਲੀਸ਼ਾਨ ਭਵਨ ਹੋਵੇ, ਘੁੰਮਣ ਨੂੰ ਸੁੰਦਰ ਪਾਰਕ ਹੋਣ, ਮੰਨੋਰੰਜਨ ਕਰਨ ਦੇ ਲਈ ਮਧੁਰ-2 ਸੰਗੀਤ ਹੋਵੇ, ਨੱਚੀਏ-ਗਾਈਏ, ਖੇਡੀਏ-ਕੁੱਦੀਏ, ਮੌਜ-ਮਸਤੀ ਮਨਾਈਏ ਅਤੇ ਕਦੇ ਬੀਮਾਰ ਨਾ ਹੋਈਏ, ਕਦੇ ਬੁੱਢੇ ਨਾ ਹੋਈਏ ਅਤੇ ਕਦੇ ਮੌਤ ਨਾ ਹੋਵੇ ਆਦਿ-2, ਪ੍ਰੰਤੂ ਜਿਸ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਅਜਿਹਾ ਕਿਤੇ ਨਜ਼ਰ ਨਹੀਂ ਆਉਂਦਾ ਅਤੇ ਨਾ ਹੀ ਅਜਿਹਾ ਸੰਭਵ ਹੈ। ਕਿਉਂਕਿ ਇਹ ਲੋਕ ਨਾਸ਼ਵਾਨ ਹੈ ਅਤੇ ਇਸ ਲੋਕ ਦੀ ਹਰ ਵਸਤੂ ਵੀ ਨਾਸ਼ਵਾਨ ਹੈ ਅਤੇ ਇਸ ਲੋਕ ਦਾ ਰਾਜਾ ਬ੍ਰਹਮ ਕਾਲ ਹੈ ਜੋ ਕਿ ਇੱਕ ਲੱਖ ਮਾਨਵ ਦੇ ਸੂਕਸ਼ਮ ਸਰੀਰ ਖਾਂਦਾ ਹੈ। ਉਸਨੇ ਸਭ ਪ੍ਰਾਣੀਆਂ ਨੂੰ ਕਰਮ-ਭਰਮ ਅਤੇ ਪਾਪ-ਪੁੰਨ ਰੂਪੀ ਜਾਲ ਵਿੱਚ ਉਲਝਾ ਕੇ ਤਿੰਨ ਲੋਕ ਦੇ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਹਨ ਕਿ:-

ਕਬੀਰ, ਤੀਨ ਲੋਕ ਪਿੰਜਰਾ ਭਇਆ, ਪਾਪ ਪੁੰਨ ਦੋ ਜ਼ਾਲ ।
ਸਭੀ ਜੀਵ ਭੋਜਨ ਭਏ, ਏਕ ਖਾਣੇ ਵਾਲਾ ਕਾਲ ॥

ਗਰੀਬ, ਇੱਕ ਪਾਪੀ ਇੱਕ ਪੁੰਨੀ ਆਇਆ, ਇਕ ਹੈ ਸੂਮ ਦਲੇਲ ਰੇ। ਬਿਨਾ ਭਜਨ ਕੋਈ ਕਾਮ ਨਾ ਆਵੇ, ਸਭ ਹੈ ਜਮ ਕੀ ਜ਼ੇਲ ਰੇ ||

{ਕ੍ਰਮ-ਭੂਮ -ਕਰਮ= ਸਿਧਾਂਤ ਜਿੱਦਾਂ ਦਾ ਕਰੋਗੇ ਉੱਦਾਂ ਦਾ ਹੀ ਪਾਉਗੇ (ਭਰੋਗੇ ਬ੍ਰਹਮ = ਸ਼ੱਕ ਰੂਪੀ ਗਿਆਨ ਜੋ ਵੇਦਾਂ ਅਤੇ ਗੀਤਾ ਵਿੱਚ ਕਾਲ ਬ੍ਰਹਮ ਨੇ ਦਾਨ ਦਿੱਤਾ ਹੈ। ਉਦਾਹਰਣ ਲਈ (For Example) :- ਗੀਤਾ ਅਧਿਆਇ15 ਸ਼ਲੋਕ 1 ਤੋਂ 4 ਵਿੱਚ ਅਤੇ ਅਧਿਆਇ 4 ਸ਼ਲੋਕ 31-32,34, ਅਧਿਆਇ 7 ਸ਼ਲੋਕ 18 ਵਿੱਚ ਗੀਤਾ ਗਿਆਨ ਦਾਤਾ ਬ੍ਰਹਮ ਨੇ ਕਿਹਾ ਹੈ ਕਿ “ਇਹ ਸੰਸਾਰ ਰੂਪੀ ਦਰੱਖ਼ਤ ਹੈ। ਇਸ ਦੀਆਂ ਜੜ੍ਹਾਂ (Roots) ਉੱਪਰ ਹਨ ਅਤੇ ਤਿੰਨਾਂ ਗੁਣ ਰੂਪੀ ਸ਼ਾਂਖਾਵਾਂ ਹੇਠਾਂ ਨੂੰ ਹਨ। ਜੋ ਇਸ ਸੰਸਾਰ ਰੂਪੀ ਦਰੱਖ਼ਤ ਦੇ ਬਾਰੇ ਪੂਰੀ ਜਾਣਕਾਰੀ ਦੱਸੇ ਉਹ ਪੂਰਣ ਸੰਤ ਅਰਥਾਤ ਤੱਤਵਦਰਸ਼ੀ ਸੰਤ ਹੈ। ਜਿਵੇਂ ਤਣਾ ਕੌਣ ਪ੍ਰਭੂ ਹੈ? ਟਾਹਣੀ ਕੌਣ ਅਤੇ ਤਿੰਨੋਂ ਸ਼ਾਖਾਵਾਂ ਕੌਣ ਪ੍ਰਭੂ ਹਨ? ਇਹ ਵਿਚਾਰਕਾਲ ਵਿੱਚ ਅਰਥਾਤ ਜੋ ਗੀਤਾ ਗਿਆਨ ਦਾਤਾ ਮੈਂ ਤੈਨੂੰ ਦੱਸ ਰਿਹਾ ਹਾਂ, ਮੈਨੂੰ ਇਸ ਸੰਸਾਰ ਦੀ ਰਚਨਾ ਦਾ ਗਿਆਨ ਨਹੀਂ ਹੈ। ਕਿਉਂਕਿ ਮੈਨੂੰ ਇਸਦੇ ਆਦਿ (ਸ਼ੁਰੂਆਤ) ਦਾ ਅਤੇ ਅੰਤ (ਅੰਤ ਕਿਨਾਰੇ) ਦਾ ਗਿਆਨ ਨਹੀਂ ਹੈ। ਇਸ ਲਈ ਕਿਸੇ ਤੱਤਵਦਰਸ਼ੀ ਸੰਤ ਦੀ ਖ਼ੋਜ ਕਰ। ਉਸ ਤੱਤਵਦਰਸ਼ੀ ਸੰਤ ਦੇ ਦੱਸੇ ਭਗਤੀ ਮਾਰਗ (Way Of Worship) ਅਨੂਕੂਲ ਸਾਧਨਾ ਕਰਕੇ ਉਸ ਪਰਮ ਪਦ ਜਾਂ ਉਸ ਪ੍ਰਮੇਸ਼ਵਰ ਦੀ ਖ਼ੋਜ ਕਰਨੀ ਚਾਹੀਦੀ ਹੈ। ਜਿੱਥੇ ਜਾਣ ਦੇ ਬਾਅਦ ਸਾਧਕ ਫਿਰ ਮੁੜ ਕੇ ਸੰਸਾਰ ਵਿੱਚ ਨਹੀਂ ਆਉਂਦਾ। ਅਰਥਾਤ ਪੂਰਣ ਮੋਕਸ਼ ਪ੍ਰਾਪਤ ਕਰਦਾ ਹੈ। ਜਿਸ ਪੂਰਣ ਪ੍ਰਮਾਤਮਾ ਦੇ ਇਸ ਸੰਸਾਰ ਰੂਪੀ ਦਰੱਖ਼ਤ ਦਾ ਵਿਸਤਾਰ ਹੋਇਆ ਹੈ। ਅਰਥਾਤ ਜਿਸ ਪ੍ਰਮੇਸ਼ਵਰ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਸਦੀ ਹੀ ਪੂਜਾ ਕਰਨੀ ਚਾਹੀਦੀ ਹੈ। ਮੈਂ (ਗੀਤਾ ਗਿਆਨ ਦਾਤਾ) ਵੀ ਉਸ ਪ੍ਰਮੇਸ਼ਵਰ ਦੀ ਸ਼ਰਣ ਵਿੱਚ ਹਾਂ। ਗੀਤਾ ਅਧਿਆਇ 3 ਸ਼ਲੋਕ 31-32 ਵਿੱਚ ਕਿਹਾ ਹੈ ਗੀਤਾ ਵਿੱਚ ਜੋ ਗਿਆਨ ਦਿੱਤਾ ਹੈ ਇਹ ਮੇਰਾ ਮੱਤ (ਵਿਚਾਰ) ਹੈ। ਹਾਲਾਕਿ ਇਹ ਪੂਰਣ ਨਹੀਂ ਹੈ ਫ਼ਿਰ ਵੀ ਜੋ ਹੋਰ ਸਾਧਨਾਵਾਂ ਜੋ ਸ਼ਾਸ਼ਤਰ ਵਿਧੀ ਵਿੱਰੁਧ ਹਨ। ਉਹਨਾਂ ਤੋਂ ਉੱਤਮ ਹੈ। ਜੋ ਮੇਰੇ ਵਿਚਾਰ ਅਨੁਸਾਰ ਸਾਧਨਾ ਨਹੀਂ ਕਰਦਾ ਉਹ ਫਾਲਤੂ ਕੋਸ਼ਿਸ ਕਰ ਰਿਹਾ ਹੈ। ਪੂਰਣ ਪ੍ਰਮਾਤਮਾ ਦੀ ਸਾਧਨਾ ਤੋਂ ਮਿਲਣ ਵਾਲੇ ਲਾਭ ਦੀ ਤੁਲਨਾ ਵਿੱਚ ਗੀਤਾ ਅਧਿਆਇ 7 ਸ਼ਲੋਕ 18 ਵਿੱਚ ਗੀਤਾ ਗਿਆਨ ਦਾਤਾ ਨੇ ਆਪਣੀ ਸਾਧਨਾ ਤੋਂ ਮਿਲਣ ਵਾਲੇ ਲਾਭ ਨੂੰ ਵੀ ਅਣਉੱਤਮ ਦੱਸਿਆ ਹੈ।

ਇਸ ਪ੍ਰਕਾਰ ਕਾਲ ਬ੍ਰਹਮ ਦੁਆਰਾ ਦੱਸਿਆ ਗਿਆਨ ਸ਼ੱਕੀ ਹੈ।}

 


We use our own or third party cookies to improve your web browsing experience. If you continue to browse we consider that you accept their use.  Accept